ਵਿਕਰਮਜੀਤ ਨੇ ਪੜ੍ਹਾਈ ਦੇ ਨਾਲ ਧਰਮਸ਼ਾਲਾ ਕ੍ਰਿਕਟ ਅਕੈਡਮੀ ਵਿਚ ਦਾਖ਼ਲਾ ਲੈ ਲਿਆ ਸੀ ਪਰ ਕ੍ਰਿਕਟ ‘ਚ ਸਫ਼ਲਤਾ ਨਾ ਮਿਲਣ ਕਾਰਨ ਉਸ ਨੇ ਕੈਨੇਡਾ ਜਾਣ ਦਾ ਮਨ ਬਣਾਇਆ

ਦੀਨਾਨਗਰ – ਗੁਰਦਾਸਪੁਰ ਜ਼ਿਲ੍ਹੇ ਦੇ ਹਲਕੇ ਦੀਨਾਨਗਰ ਅਧੀਨ ਆਉਂਦੇ ਪਿੰਡ ਅਵਾਖਾਂ ਦਾ ਜੰਮਪਲ ਵਿਕਰਮਜੀਤ ਸਿੰਘ ਚਿੱਬ ਕੈਨੇਡਾ ‘ਚ ਪੁਲਸ ਅਫ਼ਸਰ ਬਣਿਆ ਹੈ ਤੇ ਉਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਪੂਰੇ ਇਲਾਕੇ ਅੰਦਰ ਖੁਸ਼ੀ ਦੀ ਲਹਿਰ ਹੈ। ਇਸ ਦੌਰਾਨ ਵਿਕਰਮਜੀਤ ਦੀ ਮਾਤਾ ਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਵਿਕਰਮਜੀਤ ਸਿੰਘ ਉਸ ਸਮੇਂ ਇੱਕ ਸਾਲ ਦਾ ਸੀ, ਜਦੋਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ ਪਰ ਉਸ ਦੀ ਮਾਂ ਨੇ ਹਾਰ ਨਹੀਂ ਮੰਨੀ। ਉਨ੍ਹਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਸੀ। ਉਸ ਨੇ ਪੰਜਵੀਂ ਕਲਾਸ ਤੱਕ ਦੀ ਪੜ੍ਹਾਈ ਦੀਨਾਨਗਰ ਦੇ ਕਾਨਵੈਂਟ ਸਕੂਲ ਤੋਂ ਪਾਸ ਕੀਤੀ ਤੇ ਬਾਅਦ ‘ਚ ਬਾਕੀ ਦੀ ਪੜ੍ਹਾਈ ਪਠਾਨਕੋਟ ਤੋਂ ਪਾਸ ਕੀਤੀ।

ਵਿਕਰਮਜੀਤ ਨੇ ਪੜ੍ਹਾਈ ਦੇ ਨਾਲ ਧਰਮਸ਼ਾਲਾ ਕ੍ਰਿਕਟ ਅਕੈਡਮੀ ਵਿਚ ਦਾਖ਼ਲਾ ਲੈ ਲਿਆ ਸੀ ਪਰ ਕ੍ਰਿਕਟ ‘ਚ ਸਫ਼ਲਤਾ ਨਾ ਮਿਲਣ ਕਾਰਨ ਉਸ ਨੇ ਕੈਨੇਡਾ ਜਾਣ ਦਾ ਮਨ ਬਣਾਇਆ। ਜਿੱਥੇ ਜਾ ਕੇ ਉਸ ਨੇ ਸਖ਼ਤ ਮਿਹਨਤ ਨਾਲ ਪੜ੍ਹਾਈ ਕਰਕੇ ਅੱਜ ਕੈਨੇਡਾ ਪੁਲਿਸ ਵਿਚ ਇਕ ਅਫ਼ਸਰ ਵਜੋਂ ਨੌਕਰੀ ਹਾਸਲ ਕੀਤੀ। ਵਿਕਰਮਜੀਤ ਨੇ ਅਪਣੀ ਮਾਂ ਦੇ ਉੱਦਮ ਸਦਕਾ ਇਹ ਮੁਕਾਮ ਹਾਸਲ ਕੀਤਾ ਤੇ ਭਾਰਤ ਸਮੇਤ ਪੰਜਾਬ ਦਾ ਨਾਂ ਵੀ ਰੌਸ਼ਨ ਕੀਤਾ।  ਪੂਰੇ ਇਲਾਕੇ ਵਿਚੋਂ ਪਰਿਵਾਰ ਨੂੰ ਵਧਾਈ ਦਿੱਤੀ ਜਾ ਰਹੀ ਹੈ।

Leave a Reply